ੴ ਸਤਿਗੁਰਪ੍ਰਸਾਦਿ॥ (8-1-1) ਇਕ ਕਵਾਉ ਪਸਾਉ ਕਰ ਕੁਦਰਤ ਅੰਦਰ ਕੀਆ ਪਸਾਰਾ॥ (8-1-2) ਪੰਜ ਤੱਤ ਪਰਵਾਨ ਕਰ ਚਹੁੰ ਖਾਣੀਂ ਵਿਚ ਸਭ ਵਰਤਾਰਾ॥ (8-1-3) ਕੇਵਡ ਧਰਤੀ ਆਖੀਐ ਕੇਵਡ ਤੋਲ ਅਗਾਸ ਅਕਾਰਾ॥ (8-1-4) ਕੇਵਡ ਪਵਣ ਵਖਾਣੀਐ ਕੇਵਡ ਖਾਣੀ ਤੋਲ ਵਿਥਾਰਾ॥ (8-1-5) ਕੇਵਡ ਅਗਨੀ ਭਾਰ ਹੈ ਤੁੱਲ ਨ ਤੋਲ ਅਤੋਲ ਭੰਡਾਰਾ॥ (8-1-6) ਕੇਵਡ ਆਖਾਂ ਸਿਰਜਣਹਾਰਾ ॥1॥ (8-1-7) ਚੌਰਾਸੀ ਲਖ ਜੋਨ ਵਿਚ ਜਲ ਥਲ ਮਹੀਅਲ ਤ੍ਰਿਭਵਣ ਸਾਰਾ॥ (8-2-1) ਇਕਸ ਇਕਸ ਜੋਨ ਵਿਚ ਜੀਅ ਜੰਤ ਅਨਗਣਤ ਅਪਾਰਾ॥ (8-2-2) ਸਾਸ ਗਿਰਾਸ ਸਮ੍ਹਾਲਦਾ ਕਰ ਬ੍ਰਹਮੰਡ ਕਰੋੜ ਸੁਮਾਰਾ॥ (8-2-3) ਰੋਮ ਰੋਮ ਵਿਚ ਰਖਿਓਨ ਓਅੰਕਾਰ ਅਕਾਰ ਵਿਥਾਰਾ॥ (8-2-4) ਸਿਰਿ ਸਿਰਿ ਲੇਖ ਅਲੇਖ ਦਾ ਲੇਖ ਅਲੇਖ ਉਪਾਵਣਹਾਰਾ॥ (8-2-5) ਕੁਦਰਤਿ ਕਵਣੁ ਕਰੈ ਵੀਚਾਰਾ ॥2॥ (8-2-6) ਕੇਵਡ ਸਤ ਸੰਤੋਖ ਹੈ ਦਯਾ ਧਰਮ ਤੇ ਅਰਥ ਵੀਚਾਰਾ॥ (8-3-1) ਕੇਵਡ ਕਾਮ ਕਰੋਧ ਹੈ ਕੇਵਡ ਲੋਭ ਮੋਹ ਅਹੰਕਾਰਾ॥ (8-3-2) ਕੇਵਡ ਦਿਸਟ ਵਖਾਣੀਐ ਕੇਵਡ ਰੂਪ ਰੰਗ ਪਰਕਾਰਾ॥ (8-3-3) ਕੇਵਡ ਸੁਰਤਿ ਸਾਲਾਹੀਐ ਕੇਵਡ ਸਬਦ ਵਿਥਾਰ ਪਸਾਰਾ॥ (8-3-4) ਕੇਵਡ ਵਾਸ ਨਿਵਾਸ ਹੈ ਕੇਵਡ ਗੰਧ ਸੁਗੰਧ ਅਚਾ
Attributes | Values |
---|---|
rdfs:label |
|
rdfs:comment |
|
dbkwik:religion/pr...iPageUsesTemplate | |
abstract |
|