ਚੌਪਈ ॥ ਆਨੰਦ ਪੁਰ ਨਾਇਨ ਇਕ ਰਹਈ ॥ ਨੰਦ ਮਤੀ ਤਾ ਕੋ ਜਗ ਕਹਈ ॥ ਮੂਰਖ ਨਾਥ ਤਵਨ ਕੋ ਰਹੈ ॥ ਤ੍ਰਿਯ ਕਹ ਕਛੂ ਨ ਮੁਖ ਤੇ ਕਹੈ ॥੧॥ ਤਾ ਕੇ ਧਾਮ ਬਹੁਤ ਜਨ ਆਵੈ ॥ ਨਿਸ ਦਿਨ ਤਾ ਸੋ ਭੋਗ ਕਮਾਵੈ ॥ ਸੋ ਜੜ ਪਰਾ ਹਮਾਰੇ ਰਹਈ ॥ ਤਾ ਕੋ ਕਛੂ ਨ ਮੁਖ ਤੇ ਕਹਈ ॥੨॥ ਜਬ ਕਬਹੂੰ ਵਹੁ ਧਾਮ ਸਿਧਾਵੈ ॥ ਯੌ ਤਾ ਸੋ ਤ੍ਰਿਯ ਬਚਨ ਸੁਨਾਵੈ ॥ ਯਾ ਕਹ ਕਲਿ ਕੀ ਬਾਤ ਨ ਲਾਗੀ ॥ ਮੇਰੋ ਪਿਯਾ ਬਡੋ ਬਡਭਾਗੀ ॥੩॥ ਦੋਹਰਾ ॥ ਨਿਸੁ ਦਿਨ ਸਬਦਨ ਗਾਵਹੀ ਸਭ ਸਾਧਨ ਕੋ ਰਾਉ ॥ ਮੋ ਪਤਿ ਗੁਰ ਕੋ ਭਗਤਿ ਹੈ ਲਗੀ ਨ ਕਲਿ ਕੀ ਬਾਉ ॥੪॥ ਯਹ ਜੜ ਫੂਲਿ ਬਚਨ ਸੁਨਿ ਜਾਵੈ ॥ ਅਧਿਕ ਆਪੁ ਕਹ ਸਾਧੁ ਕਹਾਵੈ ॥ ਵਹ ਜਾਰਨ ਸੌ ਨਿਸੁ ਦਿਨ ਰਹਈ ॥ ਇਹ ਕਛੁ ਤਿਨੈ ਨ ਮੁਖ ਤੇ ਕਹਈ ॥੫॥
| Graph IRI | Count |
|---|